#nature #travel #ghudda #cycling #fitness #dev #trekking #aruvalley #lidharwat #trek #kashmirtreasure #kashmirtrekking #pahalgam #cycling #kashmir #jammukashmir #srinagar #betabvalley #kashmirvalley
Instagram- amritpalsinghghudda
Facebook- Ghudda Singh
ਲਿੱਦਰ ਵਾਟ ਟਰੈਕਿੰਗ ।
ਕਸ਼ਮੀਰ ਦੇ ਸ਼ਾਨਦਾਰ ਰਾਹਾਂ ਦਾ ਸਫਰ।
ਪਹਿਲਗਾਮ, ਅੜੂ ਵੈਲੀ ਦੇ ਨੇੜੇ ਤੇੜੇ।
22 ਕਿਲੋਮੀਟਰ ਤੁਰਕੇ ਆਉਣ ਜਾਣ॥
ਜਿੱਥੇ ਜਿੱਥੇ ਬੰਦੇ ਦੀ ਹਾਜ਼ਰੀ ਵਧਦੀ ਗਈ, ਓਥੇ ਓਥੇ ਅਸੀਂ ਕੁਦਰਤ ਦਾ ਰੱਜ ਕੇ ਗਾਹ ਪਾਇਆ। ਬੀਅਰਾਂ ਦੀਆਂ ਬੋਤਲਾਂ, ਪਲਾਸਟਿਕ, ਲੇਜ਼ਾਂ ਦੇ ਪੈਕਟ ਬਹੁਤ ਖਿਲਾਰ ਹਟੇ।
ਜਿੱਥੇ ਜਿੱਥੇ ਕਾਰਾਂ ਗੱਡੀਆਂ , ਮੋਟਰਸਾਇਕਲ ਹਜੇ ਨਹੀਂ ਪਹੁੰਚੇ ਸਿਰਫ
ਤੁਰਕੇ ਜਾਣ ਦੇ ਰਾਹ ਨੇ, ਓਹ ਥਾਂਵਾਂ ਬੇਹੱਦ ਕਮਾਲ ਨੇ।
ਸ਼ਿਮਲਾ ਮਨਾਲੀ ਪੰਜਾਬ ਦੇ ਨੇੜੇ ਹੋਣ ਕਰਕੇ ਸਾਡਾ ਮੁਹਾਣ ਏਧਰ ਆ। ਪਰ ਕੰਕਰੀਟਾਂ ਦੇ ਉੱਸਰੇ ਜੰਗਲਾਂ ‘ਚ ਓਹ ਲੱਜ਼ਤ ਨਹੀਂ।
ਕਸ਼ਮੀਰ ਦੇ ਸ਼ਹਿਰ ਪਹਿਲਗਾਮ ਤੋਂ ਦੋ ਰਾਹ ਪਾਟਦੇ ਨੇ। ਇੱਕ ਅੜੂ ਵੈਲੀ ਵੱਲ ਤੇ ਦੂਜਾ ਚੰਦਨਵਾੜੀ।
ਅੜੂ ਵੈਲੀ ਪਹਿਲਗਾਮ ਤੋਂ 12 ਕ ਕਿਲੋਮੀਟਰ ਦੂਰ ਆ। ਏਥੇ ਬਹੁਤ ਘੱਟ ਯਾਤਰੂ ਆਓਂਦੇ ਨੇ। ਅੜੂ ਆਕੇ ਸੜਕ ਖ਼ਤਮ ਹੋ ਜਾਂਦੀ ਆ।
ਏਥੋਂ ਤੁਰਨ ਦਾ ਰਾਹ ਸ਼ੁਰੂ ਹੋ ਜਾਂਦਾ ਮਤਲਬ ਟਰੈਕਿੰਗ ਸ਼ੁਰੂ ਹੋ ਜਾਂਦੀ।
ਡਾਂਡੇ ਮੀਂਡੇ ਪੰਜ ਛੇ ਦਿਨ ਤੁਰਕੇ ਬੰਦਾ ਝੀਲਾਂ, ਜੰਗਲ, ਦਰਿਆ, ਪਹਾੜ ਦੇਖਦਾ ਦੇਖਦਾ ਸੋਨਮਾਰਗ ਕੋਲ ਰਾਹ ਤੇ ਉੱਤਰ ਜਾਂਦਾ।
ਅੜੂ ਤੋਂ ਲਿੱਦਰਵਾਟ 11 ਕਿਲੋਮੀਟਰ ਦੂਰ ਆ। ਬਹੁਤ ਸੋਹਣਾ ਟਰੈਕ ਆ। ਬੱਚਿਆਂ ਨਾਲ ਇਹ ਕੀਤਾ ਜਾ ਸਕਦਾ। ਵੱਡੇ ਤੁਰਕੇ ਜਾ ਸਕਦੇ ਤੇ ਨਿਆਣਿਆਂ ਖਾਤਰ ਘੋੜਾ ਭਾੜੇ ਤੇ ਮਿਲ ਜਾਂਦਾ।
ਕੱਲ੍ਹ ਟੱਬਰ ਨਾਲ ਇਹ 22 ਕਿਲੋਮੀਟਰ ਦਾ ਸਫਰ ਕੀਤਾ।
ਜਦੋਂ ਕਦੇ ਮੌਕਾ ਭਿੜੇ ਇਹ ਸ਼ਾਨਦਾਰ ਜਗ੍ਹਾ ਜ਼ਰੂਰ ਦੇਖਿਓ….ਘੁੱਦਾ