ਇਹ ਕਹਾਣੀ ਉਜੈਨ ਦੇ ਇੱਕ ਬ੍ਰਾਹਮਣ ਦੀ ਹੈ, ਜਿਹੜਾ ਰਾਜਾ ਵਿਕਰਮਦਿੱਤਿਆ ਦੇ ਦਰਬਾਰ ਵਿੱਚ ਨੌਕਰੀ ਕਰਦਾ ਸੀ,ਉਹ ਨੌਕਰੀ ਤਾਂ ਰਾਜੇ ਦੇ ਦਰਬਾਰ ਵਿੱਚ ਕਰਦਾ ਸੀ,ਉਸਨੂੰ ਤਨਖਾਹ ਵੀ ਰਾਜੇ ਦੇ ਖਜਾਨੇ ਵਿੱਚੋਂ ਮਿਲਦੀ ਸੀ,ਪਰ ਰਾਜੇ ਨੇ ਉਸਨੂੰ ਕੋਈ ਕੰਮ ਨਹੀਂ ਸੀ ਦਿੱਤਾ ਹੋਇਆ,ਰਾਜਾ ਹਰ ਮਹੀਨੇ ਬ੍ਰਾਹਮਣ ਦੀ ਤਨਖਾਹ ਉਸਦੇ ਘਰ ਭੇਜ ਦਿੰਦਾ ਸੀ। ਇਸੇ ਤਰਾਂ ਬਹੁਤ ਸਾਲ ਗੁਜਰ ਗਏ ਸਨ।ਇੱਕ ਦਿਨ ਬ੍ਰਾਹਮਣ ਨੇ ਆਪਣੀ ਪਤਨੀ ਨੂੰ ਕਿਹਾ, ਕਿ ਮੈਨੂੰ ਇਹ ਠੀਕ ਨਹੀਂ ਲੱਗਦਾ,ਅਸੀਂ ਰਾਜੇ ਦੇ ਪੈਸੇ ਬਿਨਾਂ ਕੰਮ ਕੀਤੇ ਖਾ ਰਹੇ ਹਾਂ, ਇਸ ਦਾ ਹਿਸਾਬ-ਕਿਤਾਬ ਸਾਨੂੰ ਅਗਲੇ ਜਨਮ ਵਿੱਚ ਦੇਣਾ ਪਵੇਗਾ,ਇਸ ਭਾਰ ਤੋਂ ਮੈ ਕਿਵੇਂ ਮੁਕਤ ਹੋਵਾਂਗਾ।
Punjabi Ghaint Story,
#ਪੰਜਾਬੀ ਕਹਾਣੀ