78 saal baad Guache puttar de bete di apny Khandan naal gallbaat, Chak No 119 RB Bhuler di kahani
ਇਹ ਕਹਾਣੀ ਹੈ ਚੱਕ 119 ਭੁਲੇਰ ਜ਼ਿਲ੍ਹਾ ਸ਼ੇਖੂਪੁਰ ਹੁਣ ਨਨਕਾਣਾ ਸਾਹਿਬ ਵਾਪਰੇ 31 ਅਗਸਤ 1947 ਦੇ ਸਾਕੇ ਦੀ ਜਦ ਹਜ਼ਾਰਾਂ ਦੇ ਹਜੂਮ ਨੇ ਪਿੰਡ ਨੂੰ ਘੇਰ ਲਿਆ ਤੇ 2 ਦਿਨ ਦੀ ਲੜਾਈ ਵਿੱਚ ਸੈਂਕੜੇ ਪੰਜਾਬੀ ਸ਼ਹੀਦ ਹੋ ਗਏ ਇੱਕ ਬੱਚਾ ਜਗਦੀਸ਼ ਸਿੰਘ ਪੁੱਤਰ ਸ਼ਿਵਦੇਵ ਸਿੰਘ ਉਮਰ 3 ਸਾਲ ਵੀ ਸ਼ਹੀਦ ਹੋ ਗਿਆ ਵੇਖਿਆ ਗਿਆ ਪਰ ਵੰਡ ਤੋਂ 2 ਸਾਲ ਬਾਅਦ ਪਾਕਿਸਤਾਨ ਤੋਂ ਇੱਕ ਸੁਨੇਹਾ ਮਿਲਿਆ ਕੇ ਤੁਹਾਡਾ ਪੁੱਤਰ ਜਗਦੀਸ਼ ਸ਼ਹੀਦ ਨਹੀਂ ਹੋਇਆ ਕਿਸੇ ਬਰਕਤੇ ਨਾਂ ਦੀ ਔਰਤ ਕੋਲ ਹੈ। ਸਰਦਾਰ ਸ਼ਿਵ ਦੇਵ ਸਿੰਘ ਪਾਕਿਸਤਾਨ ਗਿਆ ਪਰ ਬਰਕਤੇ ਨਾਂ ਮਿਲੀ। ਹੁਣ 78 ਸਾਲਾਂ ਬਾਅਦ ਪਤਾ ਲੱਗਾ ਹੈ ਕਿ ਬੱਚਾ ਭੁਲੇਰ ਪਿੰਡ ਦਾ ਹੀ ਬਰਕਤ ਕੋਲ ਪਲਿਆ ਸੀ ਜੋ ਹੁਣ ਫੌਤ ਹੋ ਚੁੱਕਾ ਹੈ ਪਰ ਉਸਦੇ ਪੁੱਤਰ ਨੇ ਸਾਨੂੰ ਸਾਰੀ ਕਹਾਣੀ ਦੱਸੀ ਤੇ ਅਸੀ ਇੰਡੀਆ ਗੱਲ ਕਰਵਾਈ, ਪਰ ਇੱਕ ਸਵਾਲ ਹੈ ਕੇ ਸ਼ਿਵਦੇਵ ਸਿੰਘ ਦਾ ਇਕੋ ਪੁੱਤਰ ਸੀ ਜੋ ਸ਼ਹੀਦ ਹੋ ਗਿਆ ਵੇਖਿਆ ਗਿਆ, ਕਿਤੇ ਬਚ ਗਿਆ ਬੱਚਾ ਸਰਦਾਰ ਸ਼ਿਵਦੇਵ ਸਿੰਘ ਦੀ ਭੂਆ ਦਾ ਪੋਤਰਾ ਤੇ ਨਹੀ ਸੀ ਪਾਠਕ ਅੰਦਾਜ਼ਾ ਲਾ ਸਕਦੇ ਹਨ ਯਾ ਹੋ ਸਕਦਾ ਸਕਾ ਪੁੱਤਰ ਹੀ ਹੋਵੇ ਕਿਤੇ ਬਚ ਗਿਆ ਹੋਵੇ