MENU

Fun & Interesting

ਤਹਿਸੀਲ ਦਫ਼ਤਰ ਪਹੁੰਚੇ CM ਮਾਨ,ਭੜਕੇ,ਵੱਡੀ ਵਾਰਨਿੰਗ ! 'ਮੈਂ ਬਾਹਰ ਕੱਢ ਕੇ ਮਾਰੂੰ ਇਹਨਾਂ ਨੂੰ' Oneindia Punjabi

Oneindia Punjabi 20,269 19 hours ago
Video Not Working? Fix It Now

#cmmann #tehsildar #punjabnews ਹੜਤਾਲ 'ਤੇ ਬੈਠੇ ਤਹਿਸੀਲਦਾਰਾਂ ਨੂੰ ਮੁੱਖ-ਮੰਤਰੀ ਭਗਵੰਤ ਮਾਨ ਨੇ ਚਿਤਵਨੀ ਦਿੱਤੀ ਹੈ | CM Mann ਨੇ ਕਿਹਾ ਕਿ ਛੁੱਟੀ ਮੁਬਾਰਕ, ਪਰ ਛੁੱਟੀ ਤੋਂ ਬਾਅਦ ਕਦੋਂ ਤੇ ਕਿੱਥੇ Join ਕਰਵਾਉਣ ਹੈ, ਇਹ ਫ਼ੈਸਲਾ ਲੋਕ ਕਰਨਗੇ | ਦੱਸ ਦਈਏ ਕਿ ਵਿਜੀਲੈਂਸ ਵਿਭਾਗ ਵੱਲੋਂ ਲੁਧਿਆਣਾ ਵਿਖੇ ਤਹਿਸੀਲਦਾਰ ਤੇ ਉਸ ਨਾਲ ਕੰਮ ਕਰਦੇ ਹੋਰ ਕਰਮਚਾਰੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਤੇ ਪੰਜਾਬ 'ਚ ਹੋਰ ਵੀ ਕਈਂ ਥਾਵਾਂ ’ਤੇ ਵਿਜੀਲੈਂਸ ਵਿਭਾਗ ਵੱਲੋਂ ਤਹਿਸੀਲਦਾਰਾਂ ਅਤੇ ਉਨ੍ਹਾਂ ਨਾਲ ਕੰਮ ਕਰਦੇ ਕਰਮਚਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਜਿਸ ਕਰਕੇ ਉਹਨਾਂ ਵਲੋਂ ਬੀਤੇ ਦਿਨ ਤੋਂ ਹੜਤਾਲ ਕੀਤੀ ਜਾ ਰਹੀ ਹੈ | ਹੁਣ ਇਸ 'ਤੇ ਪੰਜਾਬ ਦੇ CM Bhagwant Mann ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ | ਉਹਨਾਂ ਨੇ ਕਿਹਾ ਕਿ ਤਹਿਸੀਲਦਾਰ ਆਪਣੇ ਭ੍ਰਿਸ਼ਟਾਚਾਰੀ ਸਾਥੀਆਂ ਦੇ ਹੱਕ 'ਚ ਹੜਤਾਲ ਜਰ ਰਹੇ ਹਨ ਪਰ ਸਾਡੀ ਸਰਕਾਰ ਰਿਸ਼ਵਤ ਦੇ ਸਖ਼ਤ ਖ਼ਿਲਾਫ਼ ਹੈ | ਆਮ ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਕਿ ਲੋਕਾਂ ਦੇ ਕੰਮ ਨਾ ਰੁਕਣ | ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਪਰ ਛੁੱਟੀ ਤੋਂ ਬਾਅਦ ਕਦੋਂ ਤੇ ਕਿੱਥੇ join ਕਰਵਾਉਣਾ ਹੈ, ਇਹ ਲੋਕ ਫੈਲਸਾ ਕਰਨਗੇ | #CMMann #TehsildarsStrike #PunjabPolitics #GovernmentAction #PunjabNews #PublicService #PoliticalWarning #PunjabGovernment #latestnews #trendingnews #updatenews #newspunjab #punjabnews #oneindiapunjabi

Comment