ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦਾ ਪਿੰਡ ਚੱਕ 93 RB ਪੰਜਾਬ ਦੀ ਵੰਡ ਤੋਂ ਪਹਿਲਾਂ ਸਿੱਖ ਬਹੁਗਿਣਤੀ ਦਾ ਪਿੰਡ ਹੁੰਦਾ ਸੀ। ਪੰਜਾਬ ਦੀ ਵੰਡ ਵੇਲੇ ਉਹਨਾਂ ਸਭ ਨੂੰ ਪਰਵਾਸ ਕਰਕੇ ਚੜ੍ਹਦੇ ਪੰਜਾਬ ਆਉਣਾ ਪਿਆ। ਅਸੀਂ ਜਦੋਂ ਇਸ ਪਿੰਡ ਵਿੱਚ ਗਏ, ਤਾਂ ਪਿੰਡ ਵਿੱਚ ਕੁਝ ਬਜ਼ੁਰਗਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਵੰਡ ਤੋਂ ਪਹਿਲਾਂ ਦੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਤਕਰੀਬਨ ਖੰਡਹਰ ਬਣੀ ਇਮਾਰਤ ਅਜੇ ਵੀ ਮੌਜੂਦ ਹੈ। ਵਧੇਰੀ ਜਾਣਕਾਰੀ ਲਈ ਵੇਖੋ ਇਹ ਵੀਡੀਓ: