#VirasatNama #GoldenTemple #AbpSanjha #AbpNewsLive #AbpNews #Sarovar #Jal
1783 ਤੋਂ ਪਹਿਲਾਂ ਅੰਮ੍ਰਿਤਸਰ ਸਰੋਵਰ ਵਿੱਚ ਬਰਖਾ ਦਾ ਪਾਣੀ ਜਮ੍ਹਾਂ ਕਰ ਲਿਆ ਜਾਂਦਾ ਸੀ ਜਾਂ ਔੜ ਸੇ ਸਮੇਂ ਹਰਟਾਂ ਰਾਹੀ ਖੁਹਾਂ ਦੇ ਪਾਣੀ ਨਾਲ. ਸਰੋਵਰ ਨੂੰ ਭਰਿਆ ਜਾਂਦਾ ਸੀ ਜਿਸ ਵਿਚ ਸਿੱਖ ਸੰਗਤਾਂ ਇਸ਼ਨਾਨ ਕਰ ਕੇ ਜਨਮ ਸਫਲ ਕਰਦੀਆਂ ਸਨ। 1783 ਈ ਨੂੰ ਬਰਸਾਤ ਦੇ ਮੌਸਮ ਸਾਉਣ ਭਾਦਰੋਂ ਦੇ ਦਿਨਾਂ ਵਿਚ ਵੀ ਵਰਖਾ ਨਾ ਹੋਣ ਕਰਕੇ ਅਜਿਹੀ ਔੜ ਲੱਗੀ ਕਿ ਸਰੋਵਰ ਦਾ ਜਲ ਬਿਲਕੁਲ ਖੁਸ਼ਕ ਹੋ ਗਿਆ।
ਖੂਹਾਂ ਦਾ ਪਾਣੀ ਵੀ ਹੇਠਾਂ ਉੱਤਰ ਗਿਆ, ਜਿਸ ਕਾਰਨ ਹਰਟਾਂ ਰਾਹੀਂ ਵੀ ਸਰੋਵਰ ‘ਚ ਜਲ ਨਾ ਪਾਇਆ ਜਾ ਸਕਿਆ … ਜਿਸ ਕਾਰਨ ਸੰਗਤਾਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਤੋਂ ਵਾਝੀਆਂ ਹੋ ਗਈਆ।
ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਅਤੇ ਸ਼ਹਿਰ ਦੇ ਮੁਖੀ ਸਜਣਾ ਨੇ ਇਕੱਠੇ ਹੋ ਉਦਾਸੀਨ ਮਹਾਂਪੁਰਸ਼ ਮਹੰਤ ਸੰਤੋਖ ਦਾਸ ਜੀ ਨਿਰਬਾਣ ਅਤੇ ਮਹੰਤ ਪ੍ਰੀਤਮ ਦਾਸ ਜੀ ਨਿਰਬਾਣ ਜੋ ਉਸ ਸਮੇਂ ਉਦਾਸੀ ਸੰਪ੍ਰਦਾਇ ਦੇ ਮੁਖੀ ਸਨ ਤੇ ਜਿਨ੍ਹਾਂ ਨੂੰ ਸਮੁਚੇ ਪੰਥ ‘ਚ ਬਹੁਤ ਹੀ ਕਰਨੀ ਵਾਲੇ ਪੂਰਨ ਸਾਧੂ ਮੰਨਿਆ ਜਾਂਦਾ ਸੀ ਉਨ੍ਹਾਂ ਨੂੰ ਮਿਲ ਕੇ ਬੇਨਤੀ ਕੀਤੀ ਕਿ ਅੰਮ੍ਰਿਤਸਰ ਸਰੋਵਰ ਲਈ ਪਾਣੀ ਦਾ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਅੱਠੇ ਪਹਿਰ ਤੇ ਬਾਰਾਂ ਮਹੀਨੇ ਸਰੋਵਰ ਸਦਾ ਭਰਿਆ ਰਹਿਆ ਕਰੇ।
ਸੋ ਦੋਹਾਂ ਮਹਾਂਪੁਰਖਾਂ ਨੇ ਇਹ ਧਾਰਮਿਕ ਤੇ ਸਭ ਲਈ ਕਲਿਆਣ ਕਾਰੀ ਕਾਰਜ ਸਮਝ ਕੇ ਪੰਜ ਸੌ ਉਦਾਸੀ ਸਾਧੂਆਂ ਨੂੰ ਨਾਲ ਲੈ ਕੇ ਉਸ ਸਮੇਂ ਦੇ ਪਠਾਨਕੋਟ ਦੇ ਹਾਕਮ ਭੰਗੀ ਸਰਦਾਰ, ਸ ਦੇਸਾ ਸਿੰਘ ਪਾਸ ਜਾ ਉਨ੍ਹਾ ਨੂੰ ਇਸ ਗੁਰੂ ਦੇ ਕਾਰਜ ਲਈ ਰਾਵੀ ਦਰਿਆ ਵਿਚੋਂ ਮਾਧੋਪੁਰ ਤੋਂ ਹੰਸਲੀ ਭਾਵ ਛੋਟੀ ਨਹਿਰ ਕੱਢ ਕੇ ਜਲ ਅੰਮ੍ਰਿਤ ਸਰੋਵਰ ‘ਚ ਪਾਉਣ ਦੇ ਲਈ ਕਿਹਾ
ਮਹਾਂਤਮਾਵਾਂ ਦੇ ਕਹਿਣ ਅਨੁਸਾਰ ਅਪਣੇ ਇਲਾਕੇ ‘ਚ ਆਪਣੇ ਖਰਚ ਨਾਲ ਹੰਸਲੀ ਪੁਟਵਾ ਕੇ ਜਲ ਅੱਗੇ ਤੋਰ ਦਿੱਤਾ
ਇਸ ਤਰ੍ਹਾਂ ਇਹ ਹੰਸਲੀ ਦਾ ਜਲ ਦਰਿਆ ਰਾਵੀ ਚੋਂ ਨਿਕਲ ਕੇ ਸੰਮਤ 1842 ਬਿਕਰਮੀ ਭਾਵ 1785 ਈ ਵਿਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਸਾਰੇ ਸਰੋਵਰਾਂ ‘ਚ ਪੈਣ ਲੱਗ ਪਿਆ।
Subscribe Our Channel: ABP Sanjha
https://www.youtube.com/channel/UCYGZ0qW3w_dWExE3QzMkwZA/?sub_confirmation=1
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en