ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੀ ਸਾਧਸੰਗਤਿ ਜੀਉ🙏
ਗੁਰਮੁਖ ਪਿਆਰਿਓ! ਏਸ ਚੈਨਲ ਉੱਤੇ ਆਪ ਜੀ ਗੁਰਬਾਣੀ ਅਤੇ ਗੁਰਮਤਿ ਸਿਧਾਂਤਾਂ ਸੰਬੰਧੀ ਵਿਚਾਰਾਂ ਨੂੰ ਸ੍ਰਵਣ ਕਰ ਸਕਦੇ ਹੋ। ਇਸ ਤੋਂ ਇਲਾਵਾ ਸਿੱਖ ਪੰਥ ਨਾਲ ਸੰਬੰਧਿਤ ਮਹਾਨ ਗੁਰਸਿੱਖਾਂ ਅਤੇ ਵਿਦਵਾਨਾਂ ਦੇ ਗੁਰਮਤਿ ਵਿਚਾਰਾਂ ਦੀ ਵੀ ਸਾਂਝ ਪਾਈ ਜਾਵੇਗੀ। ਇਹ ਸਭ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਅਤੇ ਆਪ ਸਾਧਸੰਗਤਿ ਜੀ ਦੀ ਅਸੀਸ ਸਦਕਾ ਹੀ ਸੰਭਵ ਹੈ, ਸੋ ਕ੍ਰਿਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਵੱਧ ਤੋਂ ਵੱਧ ਸੰਗਤਾਂ ਵਿੱਚ ਅੱਗੇ ਸ਼ੇਅਰ ਕਰਨ ਦੀ ਵੀ ਕ੍ਰਿਪਾਲਤਾ ਕਰਨੀ ਤਾਂ ਜੋ ਇਹ ਨਾਮ, ਬਾਣੀ ਅਤੇ ਗੁਰਸਿੱਖੀ ਦੀ ਮਹਿਕ ਸਾਰੇ ਸੰਸਾਰ ਦੇ ਮਸਤਕ ਦਾ ਭਾਗ ਬਣ ਸਕੇ🙏 ਸੰਗਤਿ ਜੀ! ਕਰਨ ਕਰਾਵਨਹਾਰ ਤਾਂ ਵਾਹਿਗੁਰੂ ਜੀ ਹੀ ਹਨ ਅਸਾਂ ਤਾਂ ਉਸ ਦਸ਼ਮੇਸ਼ ਪਿਤਾ ਜੀ ਦੇ ਕੂਕਰ ਹਾਂ ਜੋ ੳਸ ਵਾਹਿਗੁਰੂ ਪਿਤਾ ਜੀ ਤੇ ਗੁਰਬਾਣੀ ਗੁਰੂ ਜੀ ਵੱਲੋਂ ਦਿੱਤੀ ਸੋਝੀ ਅਨੁਸਾਰ ਆਪਣਾ ਕਿਨਕਾ ਮਾਤਰ ਯੋਗਦਾਨ ਪਾਉਣ ਦਾ ਯਤਨ ਹੀ ਕਰ ਰਹੇ ਹਾਂ, ਇਹ ਕਿਨਕਾ ਵੀ ਉਸ ਪਿਆਰੇ ਜੀ ਦੀ ਮਿਹਰ ਹੀ ਹੈ। ਜੇਕਰ ਸਾਡੇ ਕਿਸੇ ਯਤਨ ਨਾਲ ਕੋਈ ਵੀ ਜੀਵ ੳਸ ਨਿਰੰਕਾਰ ਜੀ ਨਾਲ ਜੁੜਦਾ ਹੈ ਤਾਂ ਏਸ ਦਾ ਪੂਰਾ ਸ਼੍ਰੇਅ ੳਸ ਪੂਰੇ ਸਤਿਗੁਰੂ ਜੀ ਨੂੰ ਹੀ ਹੈ, ਬਾਕੀ ਸਾਡੇ ਵੱਡੇ ਭਾਗ ਹਨ ਜੇ ਪਿਆਰੇ ਜੀ ਏਸ ਸਰੀਰ ਤੋਂ ਕੋਈ ਸੇਵਾ ਲੈ ਲੈਣ🙏🙏
ਵਾਹਿਗੁਰੂ
ਡਾ. ਅਜੈ ਪਾਲ ਸਿੰਘ ਅਜ਼ੀਜ਼
ਸੰਪਰਕ ਨੰਬਰ : 9417164005