Here's catch the latest katha vichar and sikh sermons.
ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਪਰਮਾਤਮਾ ਦੀ ਖੁਸਾਮਦ ਨਹੀ ਦਰਸਲ ਪਰਮਾਤਮਾ ਦੇ ਗੁਣਾਂ ਨੂੰ ਗਾਵਣਾ ਆਪਣੇ ਆਪ ਨੂੰ ਗੁਣਵਾਨ ਬਣਉਣਾ ,ਆਪਣੇ ਆਪ ਨੂੰ ਮਹਾਨ ਬਣਉਣਾ ਹੈ । ਜਿਵੇ ਕਿਸੇ ਹੁਕਮਰਾਨ ਦੀ ਮਹਿਮਾ ਗਾਉਣ ਨਾਲ ਕੋਈ ਹੁਕਮਰਾਨ ਨਹੀ ਹੋ ਜਾਦਾ ਕਿਸੇ ਧਨਵਾਨ ਦੀ ਮਹਿਮਾ ਗਾਈਨ ਕਰਣ ਦੇ ਨਾਲ ਕੋਈ ਮਨੁੱਖ ਧਨਵਾਨ ਨਹੀ ਹੋ ਜਾਦਾ ਪਰ ਭਗਵਾਨ ਦੀ ਮਹਿਮਾ ਗਾਈਨ ਕਰਣ ਨਾਲ ਮਨੁੱਖ ਭਗਵਾਨ ਹੀ ਹੋ ਜਾਦਾ ਹੈ । ਪਰਮਾਤਮਾ ਦੀ ਮਹਿਮਾ ਗਾਈਨ ਕਰਨੀ ਆਪਣੇ ਆਪ ਨੂੰ ਪਰਮਾਤਮਾ ਜੈਸਾ ਬਣਾਉਣਾ ਹੈ ਉਸਦੇ ਗੁਣਾਂ ਦਾ ਗਾਈਨ ਕਰਨਾ ਆਪਣੇ ਆਪ ਨੂੰ ਗੁਣਵਾਨ ਬਣਾਉਣਾ ਹੈ ਜੇ ਸਾਰਾ ਜਗਤ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰੇ ਤਾ ਪਰਮਾਤਮਾ ਕੋਈ ਵੱਡਾ ਨਹੀ ਹੋ ਜਾਦਾ ਤੇ ਜੇ ਕੋਈ ਨਾ ਕਰੇ ਤਾ ਉਹ ਛੋਟਾ ਨਹੀ ਹੋ ਜਾਦਾ ਜੇ ਅਸੀਂ ਪਰਮਾਤਮਾ ਦੇ ਗੁਣਾਂ ਨੂੰ ਗਾਈਏ ਤਾ ਅਸੀਂ ਆਪ ਵੱਡੇ ਹੋ ਜਾਦੇਂ ਹਾ । ਮਨ ਨੂੰ ਇਕਾਗਰ ਕਰਕੇ ਉਸ ਇਕ ਵਾਿਹਗੁਰੂ ਦਾ ਜਾਪ ਕਰਨ ਨਾਲ ਮਨੁੱਖ ਉਸ ਪਰਮਾਤਮਾ ਦਾ ਰੂਪ ਹੋ ਜਾਦਾ ਹੈ ।
ਗਿਆਨੀ ਸੰਤ ਸਿੰਘ ਜੀ ਮਸਕੀਨ