ਆਪ ਸਭ ਨੇ ਸਰਦਾਰ ਮੁਹੰਮਦ ਫਿਲਮ ਜਰੂਰ ਵੇਖੀ ਹੋਏਗੀ। ਫਿਲਮ ਵਿੱਚਲੇ ਕਿਰਦਾਰ ਸੁਰਜੀਤ ਸਿੰਘ, ਜਿਨ੍ਹਾਂ ਦਾ ਜਨਮ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਪਰ ਵੰਡ ਵੇਲੇ ਚੜ੍ਹਦੇ ਪੰਜਾਬ ਵਿੱਚ ਰਹਿ ਜਾਣ ਕਾਰਨ ਇੱਕ ਸਿੱਖ ਪਰਿਵਾਰ ਵੱਲੋਂ ਪਰਵਰਿਸ਼ ਕੀਤੀ ਗਈ। ਅਖੀਰ ਜਦੋਂ ਉਹ ਵਾਪਸ ਲਹਿੰਦੇ ਪੰਜਾਬ ਜਾ ਕੇ ਆਪਣੇ ਪਰਿਵਾਰ ਨੂੰ ਮਿਲਦੇ ਹਨ ਤੇ ਜਿਸ ਪਿੰਡ ਵਿੱਚ ਜਾ ਕੇ ਵੱਸਦੇ ਹਨ, ਇੰਜ ਸ਼ੇਖੂਪੁਰਾ ਜਿਲ੍ਹੇ ਦਾ ਪਿੰਡ 460 ਮੱਕੀ ਹੈ। ਅੱਜ ਅਸੀਂ ਆਪ ਸਭ ਨੂੰ ਇਸੇ ਪਿੰਡ ਬਾਰੇ ਜਾਣਕਾਰੀ ਦੇ ਰਹੇ ਹਾਂ। ਜਿੱਥੇ ਅਸੀਂ ਵੀਡੀਓ ਵਿੱਚ ਵੰਡ ਤੋਂ ਪਹਿਲਾਂ ਇਸ ਪਿੰਡ ਦੇ ਲੋਕਾਂ ਅਤੇ ਮਾਹੌਲ ਬਾਰੇ ਗੱਲ ਕੀਤੀ ਹੈ, ਨਾਲ ਹੀ ਸੁਰਜੀਤ ਸਿੰਘ ਉਰਫ ਸਦੀਕ ਹੋਰਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਜੋ ਕਿ ਆਪ ਜੀ ਵੀਡੀਓ ਵਿੱਚ ਵੇਖ ਸਕਦੇ ਹੋ।
آپ سبھ نے سردار محمد فلم ضرور ویکھی ہووے گی | فلم وچ کردار سرجیت سنگھ | جنہاں دا جنم اک مسلم پروار اچ ہویا سی | پر ونڈ ویلے چڑھدے پنجاب وچ رہ جان کارن اک سکھ پروار ولوں پرورش کیتی گئی | آخر جدوں او لہندے پنجاب پنڈ 460 مکی، ضلع شیخوپورہ وچ اپنے پروار نوں جا کے ملے اور فر اوتھے ہی رہ گئے |
آج اسی آپ سبھ نوں اس پنڈ بارے جانکاری دے رہے ہاں جس وچ پنڈ دے بزرگاں نے ونڈ تو پہلاں پنڈ دے ماحول بارے گل بات کیتی | نال ہی سرجیت سنگھ ارف صدیق بارے وی جانکاری سانجھی کیتی ہے | جو کہ آپ جی ویڈیو اچ دیکھ سکدے ہو | شکریہ